Akaal Purakh Sarab Viyapi Hai | Sakhi - 61 | Sant Attar Singh Ji Mastuana Wale
Description
ਅਕਾਲ ਪੁਰਖ ਸਰਬ ਵਿਆਪੀ ਹੈ ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸੰਤ ਗਿਆਨੀ ਸੁੰਦਰ ਸਿੰਘ ਜੀ (ਭਿੰਡਰਾਂ ਵਾਲਿਆਂ) ਨੇ ਪੁੱਛਿਆ, "ਸੱਚੇ ਪਾਤਸ਼ਾਹ! ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੀਵ ਚੰਦਰਮਾਂ ਦੀ ਕਿਰਨ ਜਾਂ ਬੱਦਲ ਦੀ ਧਾਰ ਦੁਆਰਾ ਧਰਤੀ 'ਤੇ ਆ ਕੇ ਅਨਾਜ ਰੂਪ ਹੋ ਜਾਂਦਾ ਹੈ। ਫੇਰ ਇਸ ਤੇ ਇਸਤਰੀ-ਪੁਰਖਾਂ ਦੇ ਖਾਣੇ ਤੇ ਰੱਤ ਜਾਂ ਧਾਤ ਰੂਪ ਹੋ ਕੇ ਦੇਹਾਕਾਰ ਹੁੰਦਾ ਹੈ। ਇਸ ਬਾਰੇ ਵਿੱਚਾਰ ਦੱਸੋ।" ਸੰਤ ਜੀ ਨੇ ਫ਼ੁਰਮਾਇਆ, "ਗਿਆਨੀ ਸਿੰਘ ਜੀ, ਜਿਵੇਂ ਅਕਾਸ਼ ਸਾਰੇ ਸਥਾਨਾਂ ਵਿੱਚ ਹੈ ਪਰ ਜਿੱਥੇ ਕੰਧਾਂ ਕੱਢ ਕੇ ਛੱਤ ਦੇਈਏ, ਉੱਥੇ ਉਸ ਦਾ ਨਾਮ ਮਟਾਕਾਸ਼ (ਅਥਵਾ ਮਿੱਟੀ ਦੀਆਂ ਕੰਧਾਂ ਵਿੱਚ ਘਿਰਿਆ ਹੋਇਆ ਆਕਾਸ਼) ਪੈ ਜਾਂਦਾ ਹੈ। ਇਸੇ ਤਰ੍ਹਾਂ ਹੀ ਅਬਿਨਾਸ਼ੀ ਅਕਾਲ ਪੁਰਖ ਸਾਰੇ ਵਿਆਪਕ ਹੈ। ਰਕਤ-ਬਿੰਦ ਵੀ ਉਸੇ ਦੇ ਆਸਰੇ ਕਾਇਮ ਹੈ ਅਤੇ ਦੇਹ ਬਣ ਜਾਂਦੀ ਹੈ। ਮਾਤਾ ਦੇ ਗਰਭ ਵਿੱਚ ਵੀ ਅਤੇ ਨਵੇਂ ਜੀਵ ਵਿੱਚ ਵੀ ਖਾਲਕ ਹੈ। ਸਾਰੇ ਵਿਆਪਕ ਹੋਣ ਕਰਕੇ ਕਿਤੋਂ ਆਉਂਦਾ ਨਹੀਂ। ਕੇਵਲ ਦੇਹੀ ਬਣਨ ਕਰਕੇ 'ਜੀਵ' ਨਾਮ ਪੈ ਜਾਂਦਾ ਹੈ":
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ (੧੪੨੭)